July 5, 2024 7:01 pm
ਫੁੱਲਾਂ ਨਾਲ ਤਸਵੀਰ

12 ਸਾਲਾਂ ਬੱਚੀ ਨੇ ਫੁੱਲਾਂ ਨਾਲ ਤਸਵੀਰ ਬਣਾ ਕੇ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ

ਚੰਡੀਗੜ੍ਹ 11 ਜੂਨ 2022: ਅੱਜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਜਨਮ ਦਿਨ ਹੈ। ਸਿੱਧੂ ਮੂਸੇਵਾਲਾ ਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਦੇਸ਼-ਵਿਦੇਸ਼ ‘ਚ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਯਾਦ ਕੀਤਾ ਜਾ ਰਿਹਾ ਹੈ। 12 ਸਾਲ ਦੀ ਬੱਚੀ ਨੇ ਵੀ ਆਪਣੇ ਤਰੀਕੇ ਨਾਲ ਸਿੱਧੂ ਮੂਸੇਵਾਲਾ ਨੂੰ ਯਾਦ ਕੀਤਾ। ਉਨ੍ਹਾਂ ਨੇ ਮੈਰੀਗੋਲਡ ਫੁੱਲਾਂ ਅਤੇ ਕਰੀਮ ਦੀ ਵਰਤੋਂ ਕਰਕੇ ਸਿੱਧੂ ਦੀ ਤਸਵੀਰ ਬਣਾਈ ਹੈ। 7ਵੀਂ ਜਮਾਤ ‘ਚ ਪੜ੍ਹ ਰਹੀ ਸਾਰਾ ਨੇ ਦੱਸਿਆ ਕਿ ਉਹ ਮੂਸੇਵਾਲਾ ਦੀ ਬਹੁਤ ਵੱਡੀ ਫੈਨ ਹੈ ਅਤੇ ਉਹ ਉਸਦੇ ਗੀਤ ਗਾਉਂਦੀ ਰਹਿੰਦੀ ਹੈ।

ਫੁੱਲਾਂ ਨਾਲ ਤਸਵੀਰ

ਸਾਰਾ ਨੇ ਦੱਸਿਆ ਕਿ ਉਸ ਨੇ ਕਾਗਜ਼ ‘ਤੇ ਦੁੱਧ ਦੀ ਮਲਾਈ ਨਾਲ ਮੈਰੀਗੋਲਡ ਦੇ ਫੁੱਲਾਂ ਦੀਆਂ ਪੱਤੀਆਂ ਚਿਪਕਾ ਕੇ ਮੂਸੇਵਾਲਾ ਦੀ ਤਸਵੀਰ ਬਣਾਈ ਹੈ। ਇਸ ਨੂੰ ਬਣਾਉਣ ‘ਚ ਉਨ੍ਹਾਂ ਨੂੰ ਕਰੀਬ 3 ਘੰਟੇ ਲੱਗੇ ਹਨ। ਇਸ ਤੋਂ ਪਹਿਲਾਂ ਵੀ ਉਹ ਕਈ ਤਰ੍ਹਾਂ ਦੇ ਆਰਟ ਵਰਕ ਬਣਾ ਚੁੱਕੀ ਹੈ। ਸਾਰਾ ਮੂਲ ਰੂਪ ਤੋਂ ਜਲੰਧਰ ਦੀ ਰਹਿਣ ਵਾਲੀ ਹੈ। ਉਹ ਕੂੜੇ ਦੀਆਂ ਬੋਤਲਾਂ ‘ਤੇ ਵੀ ਕਲਾ ਕਰਦੀ ਹੈ।