July 5, 2024 3:54 am
ਵੈਕਸੀਨ

60 ਸਾਲ ਤੋਂ ਵੱਧ ਉਮਰ ਦੇ 1.2 ਕਰੋੜ ਲੋਕਾਂ ਨੂੰ ਨਹੀਂ ਮਿਲੀ ਵੈਕਸੀਨ ਦੀ ਪਹਿਲੀ ਖੁਰਾਕ

ਚੰਡੀਗੜ੍ਹ 11 ਫਰਵਰੀ 2022: ਦੇਸ਼ ‘ਚ ਕੋਰੋਨਾ ਮਹਾਮਾਰੀ ਦੇ ਚੱਲਦੇ ਟੀਕਾਕਰਨ ਮੁਹਿੰਮ ਚਲਾਈ ਜਾ ਰਹੀ ਹੈ | ਦੂਜੇ ਪਾਸੇ ਦੇਸ਼ ‘ਚ 60 ਸਾਲ ਤੋਂ ਵੱਧ ਉਮਰ ਦੇ 1.2 ਕਰੋੜ ਤੋਂ ਵੱਧ ਲੋਕਾਂ ਨੂੰ ਅਜੇ ਵੀ ਐਂਟੀ-ਕੋਰੋਨਾਵਾਇਰਸ ਵੈਕਸੀਨ ਦੀ ਪਹਿਲੀ ਖੁਰਾਕ ਨਹੀਂ ਮਿਲੀ ਹੈ। ਇਹ ਅੰਕੜਾ 8 ਫਰਵਰੀ ਤੱਕ ਦਾ ਹੈ। ਇਹ ਜਾਣਕਾਰੀ ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਸੰਸਦ ‘ਚ ਦਿੱਤੀ। ਇਸਦਾ ਦੌਰਾਨ ਕੇਂਦਰੀ ਸਿਹਤ ਰਾਜ ਮੰਤਰੀ ਭਾਰਤੀ ਪ੍ਰਵੀਨ ਪਵਾਰ ਨੇ ਲੋਕ ਸਭਾ ‘ਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦੱਸਿਆ ਕਿ ਇਸ ਉਮਰ ਵਰਗ ਦੇ ਇੱਕ ਕਰੋੜ 20 ਲੱਖ 82 ਹਜ਼ਾਰ 792 ਲੋਕਾਂ ਨੂੰ ਅਜੇ ਤੱਕ ਵੈਕਸੀਨ ਦੀ ਪਹਿਲੀ ਖੁਰਾਕ ਨਹੀਂ ਮਿਲੀ ਹੈ।

ਇਸ ਤੋਂ ਇਲਾਵਾ ਇਸੇ ਉਮਰ ਵਰਗ ਦੇ ਇੱਕ ਕਰੋੜ 68 ਲੱਖ 3 ਹਜ਼ਾਰ 864 ਲੋਕਾਂ ਨੂੰ ਵੈਕਸੀਨ ਦੀ ਦੂਜੀ ਖੁਰਾਕ ਦਿੱਤੀ ਜਾਣੀ ਬਾਕੀ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ 8 ਫਰਵਰੀ, 2021 ਤੱਕ, 15 ਸਾਲ ਜਾਂ ਇਸ ਤੋਂ ਵੱਧ ਉਮਰ ਦੇ 95.09 ਕਰੋੜ (93.9%) ਲੋਕਾਂ ਨੂੰ ਐਂਟੀ-ਕੋਰੋਨਾਵਾਇਰਸ ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ, ਇਸ ਉਮਰ ਵਰਗ ਦੇ 73.59 ਕਰੋੜ (72.6) ਪ੍ਰਤੀਸ਼ਤ ਲੋਕਾਂ ਨੂੰ ਕੋਵਿਡ ਵਿਰੋਧੀ ਟੀਕੇ ਦੀਆਂ ਦੋਵੇਂ ਖੁਰਾਕਾਂ ਦਿੱਤੀਆਂ ਗਈਆਂ ਹਨ।