July 8, 2024 3:18 am
Paddy

ਸੂਬੇ ‘ਚ 11851 ਮੈਗਾਵਾਟ ਪਹੁੰਚੀ ਬਿਜਲੀ ਦੀ ਮੰਗ, ਲਹਿਰਾ ਮੁਹੱਬਤ ਤੇ ਗੁਰੂ ਹਰਿਗੋਬਿੰਦ ਥਰਮਲ ਪਲਾਂਟ ਦੇ 2 ਯੂਨਿਟ ਹੋਏ ਚਾਲੂ

ਚੰਡੀਗੜ੍ਹ 4 ਜੂਨ 2022: ਪੰਜਾਬ ‘ਚ ਅੱਜ ਯਾਨੀ 14 ਜੂਨ ਤੋਂ ਦੂਜੇ ਪੜਾਅ ‘ਚ 10 ਜ਼ਿਲ੍ਹਿਆਂ ‘ਚ ਝੋਨੇ ਲਵਾਈ ਸ਼ੁਰੂ ਹੋ ਚੁੱਕੀ ਹੈ | ਝੋਨੇ ਦੀ ਲਵਾਈ ਦੇ ਚੱਲਦੇ ਬਿਜਲੀ ਸਪਲਾਈ ਸ਼ੁਰੂ ਹੋਣ ਨਾਲ ਬਿਜਲੀ ਦੀ ਮੰਗ 11851 ਮੈਗਾਵਾਟ ਯਾਨੀ ਕਰੀਬ 12 ਹਜ਼ਾਰ ਮੈਗਾਵਾਟ ਹੋ ਗਈ ਹੈ। ਇਸ ਦੌਰਾਨ ਲਹਿਰਾ ਮੁਹੱਬਤ ਸਥਿਤ ਗੁਰੂ ਹਰਿਗੋਬਿੰਦ ਥਰਮਲ ਪਲਾਂਟ ਦਾ ਇਕ ਯੂਨਿਟ ਅਤੇ ਗੋਇੰਦਵਾਲ ਸਾਹਿਬ ਦਾ ਇਕ ਹੋਰ ਯੂਨਿਟ ਚਾਲੂ ਕਰ ਦਿੱਤਾ ਹੈ ਜਿਸਦੇ ਚੱਲਦੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੂੰ ਵੱਡੀ ਰਾਹਤ ਮਿਲੀ | ਜਿਕਰਯੋਗ ਹੈ ਕਿ ਸੂਬਾ ਸਰਕਾਰ ਦੀ ਹਦਾਇਤਾਂ ਅਨੁਸਾਰ ਅੱਜ ਹੁਸ਼ਿਆਰਪੁਰ, ਜਲੰਧਰ, ਐੱਸ ਬੀ ਐੱਸ ਨਗਰ, ਕਪੂਰਥਲਾ, ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਰੂਪਨਗਰ ਤੇ ਐੱਸ.ਏ. ਐੱਸ. ਨਗਰ ‘ਚ ਝੋਨੇ ਦੀ ਲਵਾਈ ਸ਼ੁਰੂ ਹੋ ਗਈ ਹੈ।