July 7, 2024 3:19 pm
Satyendar Jain

ਦਿੱਲੀ ‘ਚ 115 ਨਮੂਨਿਆਂ ‘ਚੋਂ 46 ਫੀਸਦੀ ‘ਓਮੀਕਰੋਨ’ ਵਾਇਰਸ ਦੀ ਹੋਈ ਪੁਸ਼ਟੀ : ਸਤੇਂਦਰ ਜੈਨ

ਚੰਡੀਗੜ੍ਹ 30 ਦਸੰਬਰ 2021: ਕੋਰੋਨਾ (corona) ਦੇ ਮੱਦੇਨਜਰ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ (Satender Jain) ਨੇ ਵੀਰਵਾਰ ਨੂੰ ਕਿਹਾ ਕਿ ਰਾਸ਼ਟਰੀ ਰਾਜਧਾਨੀ ‘ਚ ਜੀਨੋਮ ਸੀਕਵੈਂਸਿੰਗ ਲਈ ਭੇਜੇ ਗਏ 115 ਨਮੂਨਿਆਂ ‘ਚੋਂ 46 ਫੀਸਦੀ ‘ਓਮੀਕਰੋਨ’ (Omicron) ਦੇ ਨਾਵਲ ਕੋਰੋਨਾ (corona) ਵਾਇਰਸ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਹਸਪਤਾਲਾਂ ਵਿੱਚ ਕੋਵਿਡ-19 ਦੇ 200 ਮਰੀਜ਼ ਦਾਖ਼ਲ ਹਨ, ਜਿਨ੍ਹਾਂ ਵਿੱਚੋਂ ਸਿਰਫ਼ 102 ਹੀ ਸ਼ਹਿਰ ਦੇ ਵਸਨੀਕ ਹਨ। ਇਸ ਦੇ ਨਾਲ ਹੀ, ਇਨ੍ਹਾਂ ਵਿੱਚੋਂ 115 ਵਿੱਚ ਲਾਗ ਦੇ ਕੋਈ ਲੱਛਣ ਨਹੀਂ ਹਨ ਅਤੇ ਸਾਵਧਾਨੀ ਦੇ ਤੌਰ ‘ਤੇ ਹਸਪਤਾਲ ਵਿੱਚ ਰੱਖਿਆ ਗਿਆ ਹੈ।ਸਤੇਂਦਰ ਜੈਨ (Satender Jain) ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਹਾਲ ਹੀ ਵਿਚ ਯਾਤਰਾ ਨਹੀਂ ਕੀਤੀ ਹੈ, ਉਹ ਵੀ ‘ਓਮੀਕਰੋਨ’ (Omicron) ਫਾਰਮ ਨਾਲ ਸੰਕਰਮਿਤ ਪਾਏ ਗਏ ਹਨ। “ਇਸਦਾ ਮਤਲਬ ਹੈ ਕਿ ਇਹ ਹੌਲੀ ਹੌਲੀ ਕਮਿਊਨਿਟੀ ਪੱਧਰ ‘ਤੇ ਫੈਲ ਰਿਹਾ ਹੈ |