ਚੰਡੀਗੜ੍ਹ, 24 ਅਗਸਤ 2024: ਸ਼੍ਰੀਲੰਕਾ ਦੀ ਜਲ ਫੌਜ ਨੇ 11 ਹੋਰ ਭਾਰਤੀ ਮਛੇਰਿਆਂ (Indian fishermen) ਨੂੰ ਗ੍ਰਿਫਤਾਰ ਕੀਤਾ ਹੈ। ਸ਼੍ਰੀਲੰਕਾ ਦੀ ਫੌਜ ਦੇ ਅਧਿਕਾਰਤ ਬਿਆਨ ਮੁਤਾਬਕ ਇਨ੍ਹਾਂ ਮਛੇਰਿਆਂ ਨੂੰ ਮੱਛੀਆਂ ਫੜਨ ਲਈ ਸਮੁੰਦਰੀ ਸਰਹੱਦ ਪਾਰ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਸ ਸਾਲ ਹੁਣ ਤੱਕ ਸ਼੍ਰੀਲੰਕਾ ਨੇ ਸਮੁੰਦਰੀ ਸਰਹੱਦ ਪਾਰ ਕਰਕੇ ਮੱਛੀਆਂ ਫੜਨ ਦੇ ਦੋਸ਼ ‘ਚ 333 ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਮਛੇਰਿਆਂ (Indian fishermen) ਦੇ ਟਰਾਲਰ ਨੂੰ ਸ਼੍ਰੀਲੰਕਾ ਦੇ ਉੱਤਰੀ ਸੂਬੇ ਜਾਫਨਾ ਦੇ ਕੋਲ ਪੁਆਇੰਟ ਆਫ ਪੇਡਰੋ ਨੇੜੇ ਮੱਛੀਆਂ ਫੜਨ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ। ਇਸ ਮੁੱਦੇ ‘ਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਨੇ ਇੱਕ ਵਾਰ ਫਿਰ ਭਾਰਤ ਦੇ ਵਿਦੇਸ਼ ਮੰਤਰੀ ਸ. ਜੈਸ਼ੰਕਰ ਨੂੰ ਚਿੱਠੀ ਲਿਖ ਕੇ 11 ਮਛੇਰਿਆਂ ਦੀ ਗ੍ਰਿਫਤਾਰੀ ‘ਚ ਦਖਲ ਦੇਣ ਦੀ ਮੰਗ ਕੀਤੀ ਹੈ। ਸਟਾਲਿਨ ਨੇ ਕਿਹਾ ਕਿ ਤਾਮਿਲਨਾਡੂ ਦੇ ਮਛੇਰਿਆਂ ਦੀ ਗ੍ਰਿਫਤਾਰੀ ਇੱਕ ਹੋਰ ਘਟਨਾ ਡੂੰਘੀ ਚਿੰਤਾ ਦਾ ਵਿਸ਼ਾ ਹੈ |