Site icon TheUnmute.com

105 ਸਾਲਾ ਰਮਾਬਾਈ ਨੇ 100 ਤੇ 200 ਮੀਟਰ ਸਪਰਿੰਗ ਰੇਸ ‘ਚ ਜਿੱਤੇ ਦੋ ਸੋਨ ਤਮਗੇ

Ramabai

ਚੰਡੀਗੜ੍ਹ 21 ਜੂਨ 2022: ਗੁਜਰਾਤ ਦੇ ਵਡੋਦਰਾ ਵਿੱਚ ਹੋਈ ਨੈਸ਼ਨਲ ਓਪਨ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਜਦੋਂ ਹਰਿਆਣਾ ਦੇ ਚਰਖੀ ਦਾਦਰੀ ਜ਼ਿਲ੍ਹੇ ਦੀ 105 ਸਾਲਾ ਰਮਾਬਾਈ (Ramabai) ਦੌੜੀ ਤਾਂ ਉੱਥੇ ਮੌਜੂਦ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ | ਗ੍ਰੈਂਡ ਓਲਡ ਲੇਡੀ ਰਮਾਬਾਈ ਨੇ ਭੀੜ ਨੂੰ ਨਿਰਾਸ਼ ਨਹੀਂ ਹੋਣ ਦਿੱਤਾ ਅਤੇ ਉਸਨੇ ਆਪਣੇ ਜੋਸ਼ ਅਤੇ ਜਨੂੰਨ ਦੀ ਬਦੌਲਤ 100 ਮੀਟਰ ਅਤੇ 200 ਮੀਟਰ ਸਪਰਿੰਗ ਰੇਸ ਵਿੱਚ ਦੋ ਸੋਨ ਤਮਗੇ ਜਿੱਤੇ।

ਜਦੋਂ ਵਡੋਦਰਾ ‘ਚ ਦੌੜ ਸ਼ੁਰੂ ਹੋਈ ਤਾਂ ਦਰਸ਼ਕ ਉਸ ਦਾ ਜਜ਼ਬਾ ਦੇਖ ਕੇ ਖੁਸ਼ ਹੋ ਗਏ। ਉਸ ਨੇ 45.40 ਸੈਕਿੰਡ ਵਿੱਚ 100 ਮੀਟਰ ਦੀ ਦੌੜ ਪੂਰੀ ਕਰਦੇ ਹੀ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ। ਇਸ ਤੋਂ ਪਹਿਲਾਂ ਇਹ ਰਿਕਾਰਡ 2017 ਵਿਚ 101 ਸਾਲਾ ਮਾਨ ਕੌਰ ਦੇ ਨਾਂ ਸੀ, ਜਿਸ ਨੇ 74 ਸਕਿੰਟਾਂ ਵਿਚ ਦੌੜ ਪੂਰੀ ਕੀਤੀ ਸੀ। ਐਤਵਾਰ ਨੂੰ ਉਸ ਨੇ 200 ਮੀਟਰ ਦੀ ਦੌੜ 1 ਮਿੰਟ 52.17 ਸੈਕਿੰਡ ਵਿੱਚ ਪੂਰੀ ਕੀਤੀ।

Exit mobile version