Site icon TheUnmute.com

ਨਾਈਜੀਰੀਆ ‘ਚ ਕਿਸ਼ਤੀ ਡੁੱਬਣ ਕਾਰਨ 103 ਜਣਿਆਂ ਦੀ ਮੌਤ, 97 ਲਾਪਤਾ

Nigeria

ਚੰਡੀਗੜ੍ਹ, 14 ਜੂਨ 2023: ਨਾਈਜੀਰੀਆ (Nigeria) ਦੇ ਕਵਾਰਾ ਵਿੱਚ ਸੋਮਵਾਰ ਤੜਕੇ ਨਾਈਜਰ ਨਦੀ ਵਿੱਚ ਇੱਕ ਕਿਸ਼ਤੀ ਡੁੱਬ ਗਈ। ਇਸ ਹਾਦਸੇ ‘ਚ 103 ਜਣਿਆਂ ਦੀ ਮੌਤ ਹੋ ਗਈ ਸੀ, 97 ਜਣੇ ਲਾਪਤਾ ਹੋ ਗਏ ਸਨ। ਇਸ ਦੇ ਨਾਲ ਹੀ 100 ਜਣਿਆਂ ਨੂੰ ਬਚਾਇਆ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਕਿਸ਼ਤੀ ‘ਤੇ 300 ਜਣੇ ਸਵਾਰ ਸਨ। ਸਾਰੇ ਇੱਕ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ। ਪੁਲਿਸ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਲਾਪਤਾ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।

ਸੀਐਨਐਨ ਦੀ ਰਿਪੋਰਟ ਮੁਤਾਬਕ ਸਥਾਨਕ ਨਿਵਾਸੀ ਨੇ ਦੱਸਿਆ ਕਿ ਅਗਬੋਤੀ ਪਿੰਡ ਵਿੱਚ ਕੁਝ ਲੋਕ ਵਿਆਹ ਵਿੱਚ ਗਏ ਹੋਏ ਸਨ। ਇਸ ਦੌਰਾਨ ਭਾਰੀ ਮੀਂਹ ਕਾਰਨ ਸੜਕਾਂ ‘ਤੇ ਪਾਣੀ ਭਰ ਗਿਆ। ਅਜਿਹੀ ਸਥਿਤੀ ਵਿੱਚ, ਵਿਆਹ ਦੇ ਕੁਝ ਮਹਿਮਾਨਾਂ ਨੇ ਪਿੰਡ ਛੱਡਣ ਲਈ ਕਿਸ਼ਤੀ ਰਾਹੀਂ ਦਰਿਆ ਪਾਰ ਕਰਨ ਦਾ ਸਹਾਰਾ ਲਿਆ। ਉਨ੍ਹਾਂ ਨੇ ਦੱਸਿਆ ਕਿ ਦੂਜੇ ਪਾਸੇ ਕੰਢੇ ਵੱਲ ਆਉਂਦੇ ਸਮੇਂ ਉਸ ਦੀ ਕਿਸ਼ਤੀ ਪਾਣੀ ਵਿੱਚ ਲੁਕੇ ਇੱਕ ਦਰੱਖਤ ਦੇ ਤਣੇ ਨਾਲ ਟਕਰਾ ਗਈ ਅਤੇ ਟੁੱਟ ਗਈ। ਇਸ ਤੋਂ ਬਾਅਦ ਕਿਸ਼ਤੀ ਦੋ ਹਿੱਸਿਆਂ ਵਿੱਚ ਟੁੱਟ ਗਈ ਅਤੇ ਪਾਣੀ ਵਿੱਚ ਡੁੱਬ ਗਈ।

Exit mobile version