July 7, 2024 1:44 pm
ਸ਼ਕੁੰਤਲਾ ਚੌਧਰੀ

102 ਸਾਲਾ ਗਾਂਧੀਵਾਦੀ ਤੇ ਸੁਤੰਤਰਤਾ ਸੈਨਾਨੀ ਸ਼ਕੁੰਤਲਾ ਚੌਧਰੀ ਦਾ ਹੋਇਆ ਦਿਹਾਂਤ

ਚੰਡੀਗੜ੍ਹ 21ਫਰਵਰੀ 2022: 102 ਸਾਲਾ ਗਾਂਧੀਵਾਦੀ ਸਮਾਜਿਕ ਕਾਰਕੁਨ ਅਤੇ ਸੁਤੰਤਰਤਾ ਸੈਨਾਨੀ ਸ਼ਕੁੰਤਲਾ ਚੌਧਰੀ ਦਾ ਸੋਮਵਾਰ ਨੂੰ ਦਿਹਾਂਤ ਹੋ ਗਿਆ। ਆਸਾਮ ਦੇ ਕਾਮਰੂਪ ਦੀ ਰਹਿਣ ਵਾਲੀ ਸ਼ਕੁੰਤਲਾ ਚੌਧਰੀ ਨੇ ਪਿੰਡ ਵਾਸੀਆਂ, ਖਾਸ ਕਰਕੇ ਔਰਤਾਂ ਅਤੇ ਬੱਚਿਆਂ ਦੀ ਬਿਹਤਰੀ ਲਈ ਕੰਮ ਕੀਤਾ। ਉਨ੍ਹਾਂ ਨੂੰ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ | ਇਸ ਦੌਰਾਨ ਲੋਕਾਂ ਨੇ ਦੱਸਿਆ ਕਿ ਉਹ ਪਿਛਲੇ 10 ਸਾਲਾਂ ਤੋਂ ਉਮਰ ਸੰਬੰਧੀ ਬੀਮਾਰੀਆਂ ਕਾਰਨ ਇਲਾਜ ਅਧੀਨ ਸੀ, ਬੀਤੇ ਦਿਨ ਐਤਵਾਰ ਰਾਤ ਨੂੰ ਉਨ੍ਹਾਂ ਦੀ ਮੌਤ ਹੋ ਗਈ। ਉਹ ਕਈ ਦਹਾਕਿਆਂ ਤੋਂ ਸਰਾਨੀਆਂ ਆਸ਼ਰਮ ‘ਚ ਰਹਿ ਰਹੀ ਸੀ।

ਉਨ੍ਹਾਂ ਦੀ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਆਸ਼ਰਮ ‘ਚ ਰੱਖਿਆ ਗਿਆ ਹੈ ਅਤੇ ਸੋਮਵਾਰ ਨੂੰ ਇੱਥੋਂ ਦੇ ਨਬਗ੍ਰਿਹ ਸ਼ਮਸ਼ਾਨਘਾਟ ‘ਚ ਪੂਰੇ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਗਾਂਧੀਵਾਦੀ ਕਦਰਾਂ-ਕੀਮਤਾਂ ‘ਚ ਦ੍ਰਿੜ ਵਿਸ਼ਵਾਸ ਲਈ ਯਾਦ ਕੀਤਾ ਜਾਵੇਗਾ। ਉਨ੍ਹਾਂ ਟਵੀਟ ਕੀਤਾ, ‘ਸ਼ਕੁੰਤਲਾ ਚੌਧਰੀ ਜੀ ਨੂੰ ਗਾਂਧੀਵਾਦੀ ਕਦਰਾਂ-ਕੀਮਤਾਂ ਨੂੰ ਅੱਗੇ ਵਧਾਉਣ ਲਈ ਉਨ੍ਹਾਂ ਦੇ ਜੀਵਨ ਭਰ ਦੇ ਯਤਨਾਂ ਲਈ ਯਾਦ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਸਰਾਨੀਆਂ ਆਸ਼ਰਮ ‘ਚ ਉਸ ਦੇ ਨੇਕ ਕੰਮ ਨੇ ਬਹੁਤ ਸਾਰੇ ਲੋਕਾਂ ਦੇ ਜੀਵਨ ‘ਤੇ ਸਕਾਰਾਤਮਕ ਪ੍ਰਭਾਵ ਪਾਇਆ। ਮੈਂ ਉਸਦੀ ਮੌਤ ਤੋਂ ਦੁਖੀ ਹਾਂ। ਉਨ੍ਹਾਂ ਦੇ ਪਰਿਵਾਰ ਅਤੇ ਅਣਗਿਣਤ ਪ੍ਰਸ਼ੰਸਕਾਂ ਪ੍ਰਤੀ ਮੇਰੀ ਸੰਵੇਦਨਾ ਹੈ , ਓਮ ਸ਼ਾਂਤੀ ! , ਉਨ੍ਹਾਂ ਦਾ ਜੀਵਨ ਸਰਾਨੀਆਂ ਆਸ਼ਰਮ, ਗੁਹਾਟੀ, ਜਿੱਥੇ ਮਹਾਤਮਾ ਗਾਂਧੀ 1946 ‘ਚ ਰਹਿੰਦੇ ਸਨ, ‘ਚ ਨਿਰਸਵਾਰਥ ਸੇਵਾ, ਸੱਚਾਈ, ਸਾਦਗੀ ਅਤੇ ਅਹਿੰਸਾ ਨੂੰ ਸਮਰਪਿਤ ਸੀ। ਮੈਂ ਉਸਦੀ ਤੰਦਰੁਸਤੀ ਲਈ ਅਰਦਾਸ ਕਰਦਾ ਹਾਂ। ਰਾਜ ਮੰਤਰੀ ਕੇਸ਼ਬ ਮਹੰਤ ਅਤੇ ਰਨੋਜ ਪੇਗੂ ਨੇ ਸਰਕਾਰ ਦੀ ਤਰਫੋਂ ਚੌਧਰੀ ਨੂੰ ਸਰਾਨੀਆਂ ਆਸ਼ਰਮ ਵਿਖੇ ਸ਼ਰਧਾ ਦੇ ਫੁੱਲ ਭੇਟ ਕੀਤੇ।

ਗੁਹਾਟੀ ‘ਚ ਜਨਮੀ, ਸ਼ਕੁੰਤਲਾ ਪੜ੍ਹਾਈ ‘ਚ ਬਹੁਤ ਚੰਗੀ ਸੀ ਅਤੇ ਗੁਹਾਟੀ ਦੇ ਟੀਸੀ ਸਕੂਲ ‘ਚ ਪੜ੍ਹਾਉਂਦੇ ਸਮੇਂ ਉਹ ਇੱਕ ਹੋਰ ਗਾਂਧੀਵਾਦੀ, ਅਮਲਪ੍ਰੋਵਾ ਦਾਸ ਦੇ ਸੰਪਰਕ ‘ਚ ਆਈ, ਜਿਸ ਦੇ ਪਿਤਾ ਨੇ ਇੱਕ ਆਸ਼ਰਮ ਬਣਾਉਣ ਲਈ ਆਪਣੀ ਸਰਾਨੀਆਂ ਹਿਲਜ਼ ਦੀ ਜਾਇਦਾਦ ਦਾਨ ਕੀਤੀ ਸੀ। ਦਾਸ ਨੇ ਚੌਧਰੀ ਨੂੰ ਗ੍ਰਾਮ ਸੇਵਿਕਾ ਵਿਦਿਆਲਿਆ ਚਲਾਉਣ ਅਤੇ ਕਸਤੂਰਬਾ ਗਾਂਧੀ ਨੈਸ਼ਨਲ ਮੈਮੋਰੀਅਲ ਟਰੱਸਟ (ਕੇਜੀਐਨਐਮਟੀ) ਦੀ ਅਸਾਮ ਸ਼ਾਖਾ ਦਾ ਪ੍ਰਬੰਧਨ ਕਰਨ ‘ਚ ਮਦਦ ਕਰਨ ਲਈ ਬੇਨਤੀ ਕੀਤੀ ਸੀ। ਫਿਰ ਉਹ ਦਫਤਰ ਸਕੱਤਰ ਬਣ ਗਈ ਅਤੇ ਟਰੱਸਟ ਦੇ ਪ੍ਰਬੰਧਨ ਦੀ ਜ਼ਿੰਮੇਵਾਰੀ ਦਿੱਤੀ ਗਈ। ਇਸ ਦੇ ਨਾਲ ਹੀ ਉਹ ਸਕੂਲ ‘ਚ ਪੜ੍ਹਾਉਂਦੀ ਵੀ ਰਹੀ।

ਚੌਧਰੀ ਦੇ ਨਾਂ ਕਈ ਪ੍ਰਾਪਤੀਆਂ ਦਰਜ ਹਨ

ਚੌਧਰੀ ਨੇ 1955 ‘ਚ KGNMT ਦੇ ‘ਪ੍ਰਤੀਨਿਧੀ’ ਵਜੋਂ ਅਹੁਦਾ ਸੰਭਾਲਿਆ ਅਤੇ ਚੀਨੀ ਹਮਲੇ, ਤਿੱਬਤੀ ਸ਼ਰਨਾਰਥੀ ਸੰਕਟ, 1960 ਦੇ ਭਾਸ਼ਾਈ ਅੰਦੋਲਨ ਵਰਗੀਆਂ ਕਈ ਘਟਨਾਵਾਂ ‘ਚ 20 ਸਾਲਾਂ ਤੱਕ ਮਿਸ਼ਨ ਦੀ ਅਗਵਾਈ ਕੀਤੀ। ਆਪਣੇ ਜੀਵਨ ‘ਚ ਉਹ ਵਿਨੋਬਾ ਭਾਵੇ ਨਾਲ ਵੀ ਜੁੜੀ ਹੋਈ ਸੀ ਅਤੇ ਉਸਦੇ ਪ੍ਰਸਿੱਧ ‘ਭੂਦਾਨ’ ਅੰਦੋਲਨ ਦੇ ਆਖਰੀ ਪੜਾਅ ਦੌਰਾਨ ਅਸਾਮ ‘ਚ ਡੇਢ ਸਾਲ ਦੀ ‘ਪਦਯਾਤਰਾ’ ‘ਚ ਹਿੱਸਾ ਲਿਆ ਸੀ।