July 7, 2024 4:03 pm
Indian Coast Guard

ਭਾਰਤੀ ਜਲ ਖੇਤਰ ‘ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ 10 ਪਾਕਿਸਤਾਨੀ ਗ੍ਰਿਫਤਾਰ

ਚੰਡੀਗੜ੍ਹ 9 ਜਨਵਰੀ 2022: ਭਾਰਤੀ ਤੱਟ ਰੱਖਿਅਕ (Indian Coast Guard) ਜਹਾਜ਼ ‘ਅੰਕਿਤ‘ (ship Ankit) ਨੇ ਸ਼ਨੀਵਾਰ ਰਾਤ ਅਰਬ ਸਾਗਰ ‘ਚ ਆਪਣੀ ਕਾਰਵਾਈ ਦੌਰਾਨ ਪਾਕਿਸਤਾਨੀ ਕਿਸ਼ਤੀ ‘ਯਾਸੀਨ’ ਨੂੰ ਰੋਕ ਲਿਆ। ਕਿਸ਼ਤੀ ਵਿਚ ਚਾਲਕ ਦਲ ਦੇ ਨਾਲ 10 ਪਾਕਿਸਤਾਨੀ (Pakistan) ਸਵਾਰ ਸਨ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਪਾਕਿਸਤਾਨੀ ਕਿਸ਼ਤੀ ਭਾਰਤੀ ਜਲ ਖੇਤਰ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੀ ਸੀ। ਭਾਰਤੀ ਤੱਟ ਰੱਖਿਅਕ (Indian Coast Guard) ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨੀ ਚਾਲਕ ਦਲ ਨੂੰ ਪੁੱਛਗਿੱਛ ਲਈ ਪੋਰਬੰਦਰ ਲਿਆਂਦਾ ਜਾ ਰਿਹਾ ਹੈ।

ਭਾਰਤੀ ਤੱਟ ਰੱਖਿਅਕ (Indian Coast Guard) ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨੀ ਕਿਸ਼ਤੀ ਛੇ ਤੋਂ ਸੱਤ ਮੀਲ ਭਾਰਤੀ ਜਲ ਖੇਤਰ ਦੇ ਅੰਦਰ ਦਾਖਲ ਹੋ ਗਈ ਸੀ। ਜਿਵੇਂ ਹੀ ਭਾਰਤੀ ਕੋਸਟ ਗਾਰਡ ਦੇ ਜਹਾਜ਼ ਨੂੰ ਪਾਕਿਸਤਾਨੀ ਕਿਸ਼ਤੀ ਵੱਲ ਦੇਖਿਆ ਗਿਆ ਤਾਂ ਉਹ ਵਾਪਸ ਭੱਜਣ ਲੱਗੇ, ਜਿਸ ਤੋਂ ਬਾਅਦ ਕੋਸਟ ਗਾਰਡ ਨੇ ਕਾਰਵਾਈ ਕਰਦੇ ਹੋਏ ਕਿਸ਼ਤੀ ਨੂੰ ਫੜ ਲਿਆ। ਕਿਸ਼ਤੀ ਵਿੱਚੋਂ ਹੁਣ ਤੱਕ ਦੋ ਟਨ ਮੱਛੀ ਅਤੇ 600 ਲੀਟਰ ਬਾਲਣ ਬਰਾਮਦ ਕੀਤਾ ਜਾ ਚੁੱਕਾ ਹੈ। ਪੋਰਬੰਦਰ ਪਹੁੰਚ ਕੇ ਅਗਲੇਰੀ ਪੁੱਛਗਿੱਛ ਕੀਤੀ ਜਾਵੇਗੀ।