Site icon TheUnmute.com

Punjab News: ਪਿੰਡ ਜਲਖੇੜੀ ‘ਚ 10 ਮੈਗਾਵਾਟ ਬਾਇਓਮਾਸ ਪਾਵਰ ਪਲਾਂਟ 17 ਸਾਲ ਬਾਅਦ ਮੁੜ ਤੋਂ ਹੋਇਆ ਚਾਲੂ

Biomass Power Plan

ਚੰਡੀਗੜ੍ਹ, 24 ਜੂਨ 2024: ਜ਼ਿਲ੍ਹਾ ਫਤਿਹਗੜ੍ਹ ਦੇ ਪਿੰਡ ਜਲਖੇੜੀ ‘ਚ ਅੱਜ 10 ਮੈਗਾਵਾਟ ਬਾਇਓਮਾਸ ਪਾਵਰ ਪਲਾਂਟ (biomass power plant) 17 ਸਾਲ ਬਾਅਦ ਮੁੜ ਤੋਂ ਚਾਲੂ ਕੀਤਾ ਗਿਆ ਹੈ | ਇਸ ਸੰਬੰਧੀ ਜਾਣਕਾਰੀ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਦਿੱਤੀ ਹੈ | ਉਨ੍ਹਾਂ ਕਿਹਾ ਕਿ ਇਸ ਪਲਾਂਟ ਦੇ ਮੁੜ ਸ਼ੁਰੂ ਹੋਣ ਨਾਲ ਪੰਜਾਬ ਨੂੰ ਵਾਤਾਵਰਨ ਅਤੇ ਆਰਥਿਕ ਤੌਰ ‘ਤੇ ਕਈ ਲਾਭ ਹੋਣਗੇ |

ਇਹ ਪਲਾਂਤ ਪਿੰਡ ਜਲਖੇੜੀ ‘ਚ ਪੀਐਸਪੀਸੀਐਲ ਨੇ ਜੂਨ 1992 ‘ਚ ਸ਼ੁਰੂ ਕੀਤਾ ਸੀ ਅਤੇ ਜੁਲਾਈ 1995 ਤੱਕ ਚੱਲਦਾ ਰਿਹਾ | ਇਸਤੋਂ ਬਾਅਦ ਪਲਾਂਟ ਨੂੰ ਜੁਲਾਈ 2001 ‘ਚ ਮੈਸਰਜ਼ ਜਲਖੇੜੀ ਪਾਵਰ ਪਲਾਂਟ ਲਿਮਟਿਡ ਨੂੰ ਲੀਜ਼ ਦੇ ਦਿੱਤਾ ਗਿਆ ਸੀ | ਮੁੜ ਫਿਰ ਜੁਲਾਈ 2002 ‘ਚ ਸ਼ੁਰੂ ਹੋ ਕੇ ਇਹ ਪਲਾਂਟ 2007 ਤੱਕ ਚੱਲਦਾ ਰਿਹਾ | ਸਾਲ 2018 ‘ਚ ਇਸ ਪਲਾਂਟ ਦੇ ਨਵੀਨੀਕਰਨ ਤੇ ਟ੍ਰਾਂਸਫਰ ਆਦਿ ਲਈ ਲੀਜ਼ ‘ਤੇ ਦੇਣ ਲਈ ਮੁੜ ਟੈਂਡਰ ਦਿੱਤਾ ਗਿਆ ਸੀ | ਹੁਣ ਇਸ ਪਲਾਂਟ ਨੂੰ 21 ਜੂਨ, 2024 ਨੂੰ ਮੁੜ ਤੋਂ ਚਾਲੂ ਕਰ ਦਿੱਤਾ ਗਿਆ ਹੈ |

ਉਨ੍ਹਾਂ ਦੱਸਿਆ ਕਿ ਇਹ ਪਲਾਂਟ (biomass power plant) ਕੀਰਬ 1 ਲੱਖ ਟਨ ਝੋਨੇ ਦੇ ਨਾੜ ਨੂੰ ਖਪਤ ਕਰ ਸਕਦਾ ਹੈ | ਇਹ 40 ਹਜ਼ਾਰ ਏਕੜ ਦੇ ਝੋਨੇ ਦੇ ਨਾੜ ਨੂੰ ਸਾੜਨ ਦੀ ਸਮੱਸਿਆ ਨੂੰ ਰੋਕਣ ‘ਚ ਮੱਦਦ ਕਰੇਗਾ | ਪਲਾਂਟ ਦੇ ਸ਼ੁਰੂ ਹੋਣ ਨਾਲ ਕਰੀਬ 400 ਤੋਂ 500 ਵਿਅਕਤੀਆਂ ਨੂੰ ਰੁਜਗਾਰ ਮਿਲੇਗਾ | ਇਸਦੇ ਨਾਲ ਹੀ ਹਵਾ ਪ੍ਰਦੂਸ਼ਣ ਨੂੰ ਘਟਾਉਣ ‘ਚ ਸਹਾਇਤਾ ਕਰੇਗਾ |

ਇਸਦੇ ਨਾਲ ਹੀ ਪਲਾਂਟ ਲਈ ਪਾਵਰ ਖਰੀਦ ਸਮਝੌਤੇ (PPA) ਦੀ ਮਿਆਦ 20 ਸਾਲ ਰੱਖੀ ਗਈ ਹੈ, ਇਸਤੋਂ ਬਾਅਦ ਇਸ ਪਲਾਂਟ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਨੂੰ ਟ੍ਰਾਂਸਫਰ ਕੀਤਾ ਜਾਵੇਗਾ |

Exit mobile version