Site icon TheUnmute.com

ਕਾਂਗਰਸ ਪਾਰਟੀ ਛੱਡ ਕੇ ਭਾਜਪਾ ‘ਚ ਸ਼ਾਮਲ ਹੋਏ 10 ਕਾਂਗਰਸੀ ਸਰਪੰਚ

BJP

ਚੰਡੀਗੜ੍ਹ, 1 ਫਰਵਰੀ, 2024: ਜਲਾਲਾਬਾਦ ਫਾਜ਼ਿਲਕਾ ਹਲਕੇ ਵਿੱਚ ਭਾਜਪਾ (BJP) ਪਾਰਟੀ ਵਿੱਚ ਮਾਮੂਲੀ ਵਾਧਾ ਹੋਇਆ ਹੈ। ਜਿੱਥੇ 10 ਸਰਪੰਚ ਕਾਂਗਰਸ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਪ੍ਰਧਾਨਗੀ ਹੇਠ 10 ਸਰਪੰਚ ਕਾਂਗਰਸ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।

ਪਾਰਟੀ (BJP) ਵਿੱਚ ਸ਼ਾਮਲ ਹੋਣ ਤੋਂ ਬਾਅਦ ਸਰਪੰਚਾਂ ਨੇ ਕਿਹਾ ਕਿ ਪੰਜਾਬ ਦੇ ਹਲਾਤ ਨੂੰ ਦੇਖਦੇ ਹੋਏ ਉਹ ਭਾਜਪਾ ਵਿੱਚ ਸ਼ਾਮਲ ਹੋਏ ਹਨ। ਇਸਦੇ ਨਾਲ ਹੀ ਕਿਹਾ ਕਿ ਅਸੀਂ ਪੰਜਾਬ ਦੇ ਹਿੱਤ ਅਤੇ ਸੁਰੱਖਿਆ ਲਈ ਮਿਲ ਕੇ ਕੰਮ ਕਰਾਂਗੇ। ਅਤੇ ਉਨ੍ਹਾਂ ਅੱਗੇ ਕਿਹਾ ਕਿ ਬਜਟ ‘ਤੇ ਸੁਨੀਲ ਜਾਖੜ ਦਾ ਬਿਆਨ ਲੋਕਾਂ ਦੇ ਹੱਕਾਂ ਦਾ ਹੈ ਅਤੇ ਇਹ ਬਜਟ ਦੇਸ਼ ਦੇ ਉੱਜਵਲ ਭਵਿੱਖ ਲਈ ਵੀ ਹੈ। ਉਨ੍ਹਾਂ ਕਿਹਾ ਕਿ ਅਸੀਂ ਅਗਲੇ ਬਜਟ ਵਿੱਚ ਲੋਕਾਂ ਲਈ ਹੋਰ ਵੀ ਵਧੀਆ ਬਜਟ ਪੇਸ਼ ਕਰਾਂਗੇ।

Exit mobile version