ਏਅਰਕ੍ਰਾਫਟ

ਏਅਰਕ੍ਰਾਫਟ ਦੇ ਈਂਧਨ ਦੀਆਂ ਕੀਮਤਾਂ ‘ਚ 0.2 ਫੀਸਦੀ ਦਾ ਕੀਤਾ ਵਾਧਾ

ਚੰਡੀਗੜ੍ਹ 16 ਅਪ੍ਰੈਲ 2022: ਕੌਮਾਂਤਰੀ ਪੱਧਰ ‘ਤੇ ਤੇਲ ਦੀਆਂ ਕੀਮਤਾਂ ‘ਚ ਲਗਾਤਾਰ ਵਾਧੇ ਦੇ ਵਿਚਕਾਰ ਸ਼ਨੀਵਾਰ ਨੂੰ ਏਅਰਕ੍ਰਾਫਟ ‘ਚ ਈਂਧਨ ਦੇ ਤੌਰ ‘ਤੇ ਵਰਤੇ ਜਾਣ ਵਾਲੇ ATF ਦੀਆਂ ਕੀਮਤਾਂ ‘ਚ ਵੀ 0.2 ਫੀਸਦੀ ਦਾ ਵਾਧਾ ਕੀਤਾ ਗਿਆ। ਇਸ ਸਾਲ ATF ਦੀਆਂ ਕੀਮਤਾਂ ਵਿੱਚ ਇਹ ਲਗਾਤਾਰ ਅੱਠਵਾਂ ਵਾਧਾ ਹੈ।

ਜਨਤਕ ਤੇਲ ਕੰਪਨੀਆਂ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਏਟੀਐਫ ਦੀ ਕੀਮਤ ਵਿੱਚ 277.5 ਰੁਪਏ ਪ੍ਰਤੀ ਕਿਲੋਲੀਟਰ ਯਾਨੀ 0.2 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਇਸ ਕੀਮਤ ਵਾਧੇ ਤੋਂ ਬਾਅਦ ਰਾਜਧਾਨੀ ਦਿੱਲੀ ਵਿੱਚ ATF ਦੀਆਂ ਕੀਮਤਾਂ 1,13,202.33 ਰੁਪਏ ਪ੍ਰਤੀ ਕਿਲੋਲੀਟਰ ਹੋ ਗਈਆਂ ਹਨ। ਇਸ ਤਰ੍ਹਾਂ ATF ਦੀ ਕੀਮਤ ਰਿਕਾਰਡ ਪੱਧਰ ‘ਤੇ ਪਹੁੰਚ ਗਈ ਹੈ।

Scroll to Top