ਚੰਡੀਗੜ੍ਹ , 24 ਜੂਨ 2022 : ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਇੱਕ ਸਾਲ ਦੀ ਸਜ਼ਾ ਕੱਟ ਰਹੇ ਨਵਜੋਤ ਸਿੰਘ ਸਿੱਧੂ ਨੂੰ ਸਿਆਸੀ ਆਗੂਆਂ ਦਾ ਮਿਲਣਾ ਲਗਾਤਾਰ ਜਾਰੀ ਹੈ ਪਿਛਲੇ ਦਿਨੀਂ ਪ੍ਰਤਾਪ ਸਿੰਘ ਬਾਜਵਾ ਤੋਂ ਇਲਾਵਾ ਸੁਖਪਾਲ ਸਿੰਘ ਖਹਿਰਾ ਵੀ ਨਵਜੋਤ ਸਿੰਘ ਸਿੱਧੂ ਨੂੰ ਜੇਲ੍ਹ ਵਿੱਚ ਮੁਲਾਕਾਤ ਕਰਨ ਲਈ ਪਹੁੰਚੇ ਸੀ ਇਸ ਦੇ ਚੱਲਦਿਆਂ ਅੱਜ ਪਟਿਆਲਾ ਦੀ ਕੇਂਦਰੀ ਜੇਲ੍ਹ ਵਿਖੇ ਕਾਂਗਰਸ ਦੇ ਸੀਨੀਅਰ ਆਗੂ ਮਨੀਸ਼ ਤਿਵਾੜੀ ਜੇਲ੍ਹ ਵਿੱਚ ਪਾਰਟੀ ਦੇ ਨੇਤਾ ਨਵਜੋਤ ਸਿੰਘ ਸਿੱਧੂ ਦੇ ਨਾਲ ਮੁਲਾਕਾਤ ਕਰਨ ਲਈ ਪਹੁੰਚੇ ।
ਉਨ੍ਹਾਂ ਵੱਲੋਂ ਇਹ ਮੁਲਾਕਾਤ ਪੌਣਾ ਘੰਟਾ ਚੱਲੀ। ਜਿਸ ਤੋਂ ਬਾਅਦ ਜੇਲ੍ਹ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦਿਆਂ’ ਕਿਹਾ ਕਿ ਸਿੱਧੂ ਦੀ ਸਿਹਤ ਠੀਕ ਹੈ, ਸਾਡਾ ਸਿੱਧੂ ਦੇ ਨਾਲ ਪਰਿਵਾਰਿਕ ਸਾਂਝ ਹੈ ਜਿਸਦੇ ਚੱਲਦੇ ਅੱਜ ਸਿੱਧੂ ਨੂੰ ਮਿਲਣ ਲਈ ਆਇਆ ਸੀ । ਇਸ ਮੌਕੇ ਉਨ੍ਹਾਂ ਨੇ ਕੋਈ ਵੀ ਸਿਆਸੀ ਸਵਾਲਾਂ ਦੇ ਜਵਾਬ ਦੇਣ ਤੋਂ ਸਾਫ ਇਨਕਾਰ ਕਰਦਿਆਂ ਕਿਹਾ ਕਿ ਉਹ ਸਿਰਫ਼ ਨਿੱਜੀ ਤੋਂਰ ਤੇ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਆਏ ਸੀ।