12 ਸਤੰਬਰ 2024: ਰੋਪੜ ਤੇ ਡਿਪਟੀ ਕਮਿਸ਼ਨਰ ਦਾ ਇੱਕ ਨਵਾਂ ਰੂਪ ਦੇਖਣ ਨੂੰ ਸਾਹਮਣੇ ਆਇਆ ਹੈ। ਜਿੱਥੇ ਉਹਨਾਂ ਵੱਲੋਂ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਲਈ ਵਿਛਾਈ ਹੋਈ ਦਰੀ ਉੱਤੇ ਹੀ ਬੈਠ ਕੇ ਉਹਨਾਂ ਦੇ ਨਾਲ ਆ ਰਹੀਆਂ ਦਿੱਕਤਾਂ ਪਰੇਸ਼ਾਨੀਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ| ਇਹਨਾਂ ਹੀ ਨਹੀਂ ਕਿਸਾਨਾਂ ਦੇ ਨਾਲ ਉਹਨਾਂ ਵੱਲੋਂ ਕਈ ਵੱਖ-ਵੱਖ ਮੁੱਦਿਆਂ ਉੱਤੇ ਵੀ ਗੱਲ ਕੀਤੀ ਗਈ ਅਤੇ ਸਰਕਾਰ ਵੱਲੋਂ ਮੁਹਈਆ ਕਰਵਾਈਆਂ ਜਾ ਰਹੀਆਂ ਸਕੀਮਾਂ ਤਹਿਤ ਉਹਨਾਂ ਨੂੰ ਜਾਣਕਾਰੀ ਵੀ ਦਿੱਤੀ |
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਦੇ ਨਾਲ ਬੈਠ ਕੇ ਉਹਨਾਂ ਦੀ ਫਸਲ ਬਾਰੇ ਜਾਣਕਾਰੀ ਲਈ, ਕਿ ਇਸ ਵਾਰੀ ਫਸਲ ਕਿਸ ਤਰ੍ਹਾਂ ਦੀ ਹੋਈ ਹੈ ਕੀ ਫਸਲ ਨੂੰ ਕੋਈ ਕਿਸੇ ਤਰੀਕੇ ਦਾ ਕੋਈ ਨੁਕਸਾਨ ਤਾਂ ਨਹੀਂ ਹੋਇਆ ਹੈ|
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਦੇ ਨਾਲ ਗੱਲਬਾਤ ਦੌਰਾਨ ਸਰਕਾਰ ਵੱਲੋਂ ਮੁਹਈਆ ਕਰਵਾਇਆ ਜਾ ਰਹੇ ਕਿਸਾਨੀ ਸੰਦਾ ਬਾਰੇ ਵੀ ਗੱਲਬਾਤ ਕੀਤੀ, ਜਿਸ ਵਿੱਚ ਕਿਸਾਨਾਂ ਨੂੰ ਕੀ ਸੁਸਾਇਟੀਆਂ ਵਿੱਚ ਜੋ ਚੀਜ਼ਾਂ ਉਪਲਬਧ ਹਨ ਉਹਨਾਂ ਦਾ ਫਾਇਦਾ ਹੋ ਰਿਹਾ ਹੈ ਜਾਂ ਨਹੀਂ ਹੋ ਰਿਹਾ ਹੈ ਇਸ ਚੀਜ਼ ਦਾ ਵੀ ਜਾਇਜ਼ਾ ਲਿਆ ਗਿਆ|
ਓਥੇ ਹੀ ਦੱਸ ਦੇਈਏ ਕਿ ਡਿਪਟੀ ਕਮਿਸ਼ਨਰ ਕਿਸਾਨਾਂ ਦੇ ਵੱਲੋਂ ਕਿਸਾਨਾਂ ਦਾ ਧੰਨਵਾਦ ਕੀਤਾ ਗਿਆ, ਜੋ ਕਿ ਪਿਛਲੇ ਸਾਲ ਪਰਾਲੀ ਨੂੰ ਅੱਗ ਨਹੀਂ ਲਗਾਈ ਗਈ ਕਿਉਂਕਿ ਅੱਗ ਲਗਾਣ ਦੇ ਨਾਲ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ ਅਤੇ ਉਸ ਦਾ ਖਮਿਆਜ਼ਾ ਪਹਿਲਾਂ ਕਿਸਾਨ ਅਤੇ ਉਸ ਤੋਂ ਬਾਅਦ ਸਮਾਜ ਨੂੰ ਹੁੰਦਾ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਧੰਨਵਾਦ ਕਰਦੇ ਹਨ ਇਹਨਾਂ ਪੰਚਾਇਤਾਂ ਦਾ ਜਿਨਾਂ ਵੱਲੋਂ ਵਾਤਾਵਰਣ ਨੂੰ ਸਾਫ ਰੱਖਣ ਦੇ ਲਈ ਪ੍ਰਸ਼ਾਸਨ ਅਤੇ ਸਰਕਾਰ ਦੇ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ|