Site icon TheUnmute.com

ਭਾਰਤੀ ਏਅਰਟੈਲ ਨੇ ਉਪਭੋਗਤਾਵਾਂ ਨੂੰ ਦਿੱਤਾ ਵੱਡਾ ਝਟਕਾ, ਪੋਸਟਪੈਡ ਪਲੈਨ ਕੀਤੇ ਮਹਿੰਗੇ

ਨਵੀਂ ਦਿੱਲੀ: 23, ਜੁਲਾਈ

ਭਾਰਤ ਦੀ ਏਅਰਟੈੱਲ ਦੂਰਸੰਚਾਰ ਕੰਪਨੀ ਦੇ ਗਾਹਕਾਂ ਲਈ ਖ਼ਬਰ ਹੈ। ਕਿ ਕੰਪਨੀ ਨੇ ਆਪਣੀ ਪੋਸਟ ਪੇਡ ਪਲਾਨ ਦੀ ਕੀਮਤ ਵਿੱਚ ਵਾਧਾ ਕਰ ਦਿੱਤਾ ਹੈ। ਏਅਰਟੈਲ ਨੇ ਆਪਣੀ ਕਾਰਪੋਰੇਟ ਪੋਸਟ ਪੇਡ ਪਲੈਨ ਦੀ ਕੀਮਤ 299 ਰੁਪਏ ਕਰ ਦਿੱਤੀ ਹੈ|ਏਅਰਟੈਲ ਨੇ ਆਪਣੀ ਆਮਦਨ ‘ਚ ਵਾਧਾ ਕਰਨ ਲਈ ਆਪਣੀਆਂ ਪ੍ਰਚੂਨ ਪੋਸਟ ਪੇਡ ਯੋਜਨਾਵਾਂ ਵਿੱਚ ਵੀ ਤਬਦੀਲੀ ਕੀਤੀ ਹੈ। ਕੰਪਨੀ ਨੇ ਇਹ ਫੈਸਲਾ ਅਜਿਹੇ ਸਮੇਂ ਵਿੱਚ ਲਿਆ ਹੈ ਜਦੋਂ ਦੂਰਸੰਚਾਰ ਕੰਪਨੀਆਂ ਨੂੰ ਮੋਬਾਈਲ ਡਾਟਾ ਤੇ ਕਾਲਿੰਗ ਦੀ ਸਹਾਇਤਾ ਨਾਲ ਆਪਣੀ ਆਮਦਨ ਵਧਾਉਣ ਵਿੱਚ ਮੁਸ਼ਕਲ ਪੇਸ਼ ਆ ਰਹੀ ਹੈ।ਹੁਣ ਪੋਸਟ ਪੇਡ ਯੋਜਨਾ ਤਹਿਤ 299 ਰੁਪਏ ਤੋਂ ਸ਼ੁਰੂ ਹੋਵੇਗੀ। ਇਸ ਵਿਚ 30 ਜੀਬੀ ਡਾਟਾ ਮਿਲੇਗਾ, ਜਦਕਿ ਪਹਿਲਾਂ 10 ਜੀਬੀ ਡਾਟਾ ਮਿਲਦਾ ਸੀ।

 

Exit mobile version